ਸਮਾਜਿਕ ਕੁਰੀਤੀਆਂ ਤੋਂ ਬਚਣ ਲਈ ਗੁਰਬਾਣੀ ਨਾਲ ਜੁੜਨਾ ਜ਼ਰੂਰੀ- ਕੁਲਵਿੰਦਰ ਸਿੰਘ
*ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੀ ਇਮਾਰਤ ਦੀ ਉਸਾਰੀ ਦੀ ਕਾਰ ਸੇਵਾ ਆਰੰਭ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਮੱਲੀਆਂ ਕਲਾਂ , 20 ਅਪ੍ਰੈਲ 2024
ਭਗਤ ਧੰਨਾ ਜੀ ਚੈਰੀਟੇਬਲ ਟਰੱਸਟ ਵੱਲੋਂ ਬਾਬਾ ਜੈ ਸਿੰਘ ਵੱਲੋਂ ਅਰੰਭੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਨਕੋਦਰ ਤੋਂ ਮੱਲ੍ਹੀਆਂ ਰੋਡ ਤੇ ਪਿੰਡ ਜਹਾਂਗੀਰ ਦੇ ਅੱਡੇ 'ਤੇ ਗੁਰਦੁਆਰਾ ਸਾਹਿਬ ਭਗਤ ਧੰਨਾ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਟੱਕ ਸੰਤ ਕੁਲਵਿੰਦਰ ਸਿੰਘ ਟੁੱਟ ਕਲਾਂ ਵਾਲਿਆਂ ਵੱਲੋਂ ਲਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਨਾਲ ਸਰਪੰਚ ਹਰਦੇਵ ਸਿੰਘ ਔਜਲਾ ਵੀ ਪਹੁੰਚੇ ਸਨ। ਇਸ ਮੌਕੇ ਸੰਤ ਕੁਲਵਿੰਦਰ ਸਿੰਘ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਵਧ ਰਹੇ ਨਸ਼ਿਆਂ ਦੇ ਰੁਝਾਨ ਉੱਤੇ ਚਿੰਤਾ ਪ੍ਰਗਟ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਤੋਂ ਬਚਣ ਲਈ ਗੁਰਬਾਣੀ ਪੜ੍ਹਨ ਤੇ ਉਸ ਨਾਲ ਜੁੜਨਾ ਜ਼ਰੂਰੀ ਹੈ।ਇਸ ਸਮਾਗਮ ਦੇ ਸ਼ੁਰੂਆਤ ਵਿੱਚ ਸਵੇਰ ਵੇਲੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸੰਤ ਕੁਲਵਿੰਦਰ ਸਿੰਘ ਟੁੱਟ ਕਲਾ ਵਾਲਿਆਂ ਦੇ ਡੇਰੇ ਦੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਆਰੰਭਤਾ ਦੀ ਅਰਦਾਸ ਕੀਤੀ ਤੇ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ। ਟਰੱਸਟ ਦੇ ਆਗੂਆਂ ਨੇ ਦੱਸਿਆ ਕਿ ਨਵੀਂ ਇਮਾਰਤ 'ਤੇ ਇਕ ਕਰੋੜ ਦੇ ਕਰੀਬ ਰਾਸ਼ੀ ਖਰਚ ਹੋਵੇਗੀ ਤੇ ਸਮੁੱਚੇ ਇਲਾਕੇ ਤੇ ਸੰਤ ਕੁਲਵਿੰਦਰ ਸਿੰਘ ਟੁੱਟ ਕਲਾ ਦੀ ਅਗਵਾਈ ਹੇਠ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਲਈ ਲੋਕਾਂ ਨੂੰ ਕਾਰ ਸੇਵਾ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਟਰੱਸਟ ਵੱਲੋਂ ਸੰਤ ਕੁਲਵਿੰਦਰ ਸਿੰਘ ਜੀ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ ਅਤੇ ਸੰਤਾਂ ਦਾ ਧੰਨਵਾਦ ਕਰਦਿਆਂ ਇਲਾਕਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ।
ਇਸ ਮੌਕੇ ਤੇਜਾ ਸਿੰਘ ਸਪੁੱਤਰ ਬਾਬਾ ਜੈ ਸਿੰਘ, ਬਲਕੀਸ ਮੁਹੰਮਦ ਬੱਗਾ ਮੱਲੀ, ਬਲਵਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਬਾਸੀ, ਸੁਰਜੀਤ ਸਿੰਘ ਬਿੱਟਾ, ਗੁਰਪ੍ਰਰੀਤ ਸਿੰਘ ਬਾਸੀ ਨੰਬਰਦਾਰ, ਐਡਵੋਕੇਟ ਜਸਵੰਤ ਸਿੰਘ ਬਲੱਗਣ, ਕੁਲਵਿੰਦਰ ਸਿੰਘ ਕਿੰਦਾ ਜਵੰਦਾ, ਜੱਥੇਦਾਰ ਹਰਜਿੰਦਰ ਸਿੰਘ ਜਹਾਂਗੀਰ, ਗੁਰਬਖਸ਼ ਸਿੰਘ ਨੰਬਰਦਾਰ, ਸ. ਚੂਹੜ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਸਿਵਨਿੰਦਰ ਸਿੰਘ, ਮਨਸੁੱਖ ਸਿੰਘ, ਆਗਿਆਕਾਰ ਸਿੰਘ, ਮਨਵੀਰ ਸਿੰਘ , ਹਰਜੋਤ ਸਿੰਘ, ਅਮਰੀਕ ਸਿੰਘ ਮੱਲ੍ਹੀ ਨੰਬਰਦਾਰ, ਮਾਸਟਰ ਗੁਰਦੀਪ ਸਿੰਘ, ਗੁਰਪਾਲ ਸਿੰਘ, ਭਜਨ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਆਦਿ ਹਾਜ਼ਰ ਸਨ।